Sunday, 25 August 2019

Punjabi Poem ਵੀਰ ਗਾਥਾ (ਵੱਡੇ ਭਰਾ ਲਈ ਪਿਆਰ, ਤੇ ਓਸਦੇ ਆਸ਼ਿਕ ਤੌਂ ਇਰਸ਼ਾ)

ਭਾਂਵੇ ਓੂਹਦਾ ਪਿਆਰ ਲਾਲ-ਲਾਲ, ਮਿਠਾ ਕੋਸਾ ਸੀ,
ਪਰ ਸਾਡਾ ਵੀ ਤਾਂ ਗੁੜਾ, ਗੂੱਜਾ, ਸੁਹਾ ਲਾਲ ਹੈ।

ਜੇ ਮਿਠੇ ਮਿਠੇ ਇਸ਼ਕ ਤੇ ਨਾਜ਼ ਓਹਨੇ ਦਿੱਤੇ ਸੀ,
ਤਾਂ ਤੇਰੇ ਮੋਡਿਆਂ ਦੀ ਸਵਾਰੀ ਮੇਰੇ ਪਾਸ ਹੈ।

ਜੇ ਇਕੋ ਖਾਲੀ ਰੋਟੀ ਖਾਨੀ ਓਹਦੇ ਨਾਲ ਸੀ,
ਤਾਂ ਸ਼ਹਤੂਤਾਂ ਦੀ ਵੰਡ ਸਾਰੀ ਮੇਰੇ ਨਾਲ ਹੈ।

ਹੌਲੇ ਹੌਲੇ ਹੋਂਕੇ ਤੇ ਲਜਾ ਓਹਦੇ ਹਿੱਸੇ ਸੀ,
ਪਰ ਤੇਰਾ ਮੈਨੂੰ ਰੋਂਦੇ ਨੂੰ ਮਨਾਨਾ ਮੇਰੇ ਪਾਸ ਹੈ।

ਭਾਵੇਂ ਚੰਗੇ, ਮਾੜੇ, ਕੁੜੇ ਦਿਨ ਓਹਦੇ ਨਾਲ ਹੈਂ
ਪਰ ਕਲੇ ਹਾਸੇ-ਖੇਡਾਂ ਦੇ ਦਿਨ ਮੇਰੇ ਨਾਲ ਹੈਂਂ।

ਭਾਂਵੇ ਜਾਨਾਂ ਤੋਂ ਵਧ ਜੋੜੇ ਓਹਦੇ ਨਾਲ ਹੈਂ
ਪਰ ਮਾਸਾਂ ਦੀ ਵੰਡ ਤਾਂ ਕੱਲੀ ਮੇਰੇ ਨਾਲ ਹੈ।

ਭਾਂਵੇ ਲਬਾਂ ਦੀ ਖਿਪਕਨ ਓਹਦੇ ਹਿੱਸੇ ਸੀ,
ਪਰ ਮੱਥੇ ਕਿਤਾ ਠੰਡਾ ਪਿਆਰ ਮੇਰੇ ਪਾਸ ਹੈ।

ਭਾਂਵੇ ਕਮਾਇਆਂ, ਜੇਵਰ, ਕਪੜੇ ਸਾਰੇ ਓਹਦੇ ਕੱਨੀ ਹੈਂ
ਤੇਰੀ ਜੇਬ ਖਰਚੀ ਲਿੱਤੇ ਖਡੋਨੇ ਮੇਰੇ ਪਾਸ ਹੈਂ।

ਭਾਂਵੇ ਹਖਾਂ ਵਿਚ ਹਖ ਓਹਦੇ, ਤੇ ਭਿਜੀ ਅਖੱ ਸੀ
ਪਰ ਤੇਰੇ ਜੀਗਰੇ ਤੇ ਰਖਿਆ ਠੰਡਾ ਹਖੱ ਮੇਰੇ ਪਾਸ ਹੈ।

ਭਾਵੇਂ ਜਨਮਾਂ ਦੀ ਸੋਂਹ ਤੇਰੀ ਓਹਦੇ ਕੋਲ ਹੈ
ਪਰ ਤੇਰੀ ਪੱਗ ਪਿਛੇ ਜਾਨ ਦੇਨਾ ਮੇਰੇ ਪਾਸ ਹੈ।

ਜੇ ਵਾਰੀ ਵਾਰੀ ਸਾਰੇ ਸਦੇ ਓਹਦੇ ਕੋਲ ਹੈਂ
ਤਾਂ ਤਿਨ ਸਹਮਿਆਂ ਤੇਰਿਆਂ-ਸੁਤਿਆਂ ਮੇਰਿਆਂ-ਜਾਗਿਆਂ ਰਾਤਾਂ ਮੇਰੇ ਪਾਸ ਹੈ।

ਭਾਂਵੇ ਓੂਹਦਾ ਪਿਆਰ ਲਾਲ, ਮਿਠਾ-ਮਿਠਾ ਕੋਸਾ ਸੀ,
ਪਰ ਸਾਡਾ ਵੀ ਤਾਂ ਗੁੜਾ, ਗੂੱਜਾ, ਸੁਹਾ-ਲਾਲ ਹੈ।

... Deepak Loomba


No comments:

Post a Comment