Monday 10 June 2019

Punjabi Poem - ਪਾਣੀ ਤੇ ਪੱਖਰ (Paani te Pathar - A Poetic dialogue between Rock and the Stream)

A poem in my mother tongue Punjabi about the dialogue of a rock and flowing water.

ਪਾਣੀ ਤੇ ਪੱਖਰ

ਪਾਣੀ:
ਮੈਂ ਸਪਨੀ ਵਲ-ਸਵਲੀ ਹਾਂ,
ਤੇ ਬਰਫਾਂ ਵਿੱਚ ਪੱਲੀ ਹਾਂ |
ਮੈਂ ਗੁੰਜਾਲਾਂ ਵੰਗ ਪਹੇਲੀ ਹਾਂ,
ਝਾਗਾਂ ਦੀ ਛੈਲ ਝਬੇਲੀ ਹਾਂ |

ਸਬ ਲੇਟੇ ਹੈਂ, ਏਹੋ ਖੜਾ ਹੈ
ਬਾਲਾ ਵਡਾ ਹੈ, ਤੇ ਛੜਾ ਹੈ |

ਵਡੇ ਸੀਨੇ ਦਾ ਅਭਿਮਾਨ ਹੈ,
ਬੜੀ ਸਖਤ ਤੇ ਕੈੜੀ ਜਾਨ ਹੈ |

ਪਥੱਰ:
ਮੈਂ ਰੋਕੂਂਗਾ ਇਸ ਮਤਵਾਲੀ ਨੂਂ,
ਇਸ ਵੱਡੀ ਨੂੰ, ਏਹਦੀ ਕਾੱਲੀ ਨੂੰ |

ਕੱਦ ਮੇਰਾ ਵਡਾ ਢੇਰਾ ਹੈ,
ਤੇ ਚੌੜਾ ਮੇਰਾ ਘੇਰਾ ਹੈ |

ਤੂਂ ਪੀਛੋੋਂ ਭੱਜ ਕੇ ਅਾਈ ਹੈਂ,
ਬੜੀ ਲੇਹਰੀ ਤੇ ਢੁਂਗਿਆਈ ਹੈ |

ਤੂੰ ਰੌਲਾ ਏਡਾ ਪਾਇਆ ਹੈ,
ਤੇ ਛੱਗ ਦਾ ਦੂੱਧ ਬਣਾਇਆ ਹੈ |

ਚਲ ਆਜਾ ਫੇਰ, ਘੁੰਗਰਾਈਂ ਨਾਂਂ,
ਬਹਲਾਈੇ ਨਾਂ, ਫੁਸਲਾਈਂ ਨਾਂ |

ਦਮ ਮੇਰਾ ਦੇਖ ਕੇ ਖਂਗੀਂ ਨਾਂ,
ਮੈਂ ਮਾੜਾ ਹੈਂ, ਜੇ ਤੂੰ ਚੰਗੀ ਨਾਂ |

ਤੂੰ ਬੋਂਦਨੀ ਹੋਇ ਫ਼ੁਲਝੜੀ ਹੈਂ,
ਘਬਰਾਕੇ ਈਹਨਾ ਠਰੀਂ ਹੈਂ |

ਤੂੰ ਝਇ ਲੈ ਕੇ ਆਜਾ ਫੇਰ,
ਜੇ ਇਕ ਤੂੰ ਹੈ, ਮੈਂ ਸਵਾ ਸੇਰ |

ਤੂੰ ਖੇਡਾਂ ਕਰ, ਤੇ ਕੁਦਾਲੀਅਾਂ ਮਾਰ,
ਊਚਾ ਮੈਂ ਤੇਖੋਂਂ, ਮੇਰਾ ਬੜਾ ਭਾਰ |

ਤੂੰ ਮੈਨੂਂ ਕੀ ਡਰਾਵੇਂਗੀ,
ਜਿੰਜ ਅਾਈ ਹੈਨ, ਊੰਜ ਜਵੈਂਗੀ |

ਬੇਰੂਪੀ ਤੂੰ, ਬੇਰਂਗੀ ਤੂੰ
ਬੇਹੈਸੀਯਤੀ ਵੀ, ਕਿਵੇਂ ਚਂਗੀ ਤੂੰ?
ਸਦਿਓਂ ਅਡਿਗ, ਭਾਵੇਂ ਕਲਾ ਹਾਂ
ਹੈਸੀਯਤ ਹੈ, ਨਾਂ ਨਾਠਦਾ ਝੱਲਾ ਹਾਂ |

ਪਾਣੀ:
ਅਭਿਮਨ ਨਾ ਕਰ ਪਹਾੜਾਂ-ਜਾਯਾ ਤੂੰ,
ਮੇਰੀ ਬੂੰਦਾਂ ਨੇ ਪਿਗਲਾਇਆ ਤੂੰ |

ਤੂੰ ਹਠੀ, ਖੜਾ, ਅਗਿਆਨੀ ਹੈਂ,
ਮੈਂ ਘੂਮਦੀ ਫਿਰਦੀ ਸਿਆਨੀ ਹੈਂ

ਮੇਰਾ ਰਸਤਾ ਰੋਕ ਕੇ ਖੜਿਆ ਹੈਂ,
ਤੂੰ ਠਿਕਰਿਆਂ ਊਤੇ ਚੜਿਆ ਹੈਂ |
ਅਹਿਨਾ ਨੂੰ ਮਿੱਟੀ ਕਰਾਂਗੀ,
ਤੂੰ ਢੂਬੇਂਗਾ, ਮੈਂ ਚੜਾਂਗੀ |
ਫੇਰ ਇਕ ਦਿਨ ਏਸਾ ਆਏਗਾ,
ਪਹਿਲਾਂ ਕਾਇਆਂ, ਫੇਰ ਤੂੰ ਜਏਂਗਾ |
ਤੇਰੇ ਥਲੋਂ ਮਿਟੀ ਖਿਚੂਂਗੀ,
ਢੁਬਦੇ ਦਾ ਮੂਹ ਮੈਂ ਮੀਚੂਂਗੀ |

ਤੇਰੇ ਖੜੇ-ਪਹਾੜਾ ਨੂਂ ਸਿਖਾਇਆ ਹੈ,
ਓੁਹਨਾ ਸਦੀਓੰ ਏਹੋ ਵੇਖਿਆ ਹੈ,
ਕੁਦਰਤ ਨੇ ਏਹੋ ਲਿਖਿਆ ਹੈ,
ਤੂੰ ਛੋਟਾ, ਢੁਬਿਆ, ਤੇ ਲਿਟਿਆ ਰੈ |

ਪੱਥਰ:
ਚੱਲ ਮਨਿਆ ਜੜਾਂ ਤੂੰ ਸੀਂਚੇਂਗੀ,
ਮਰੇ ਥਲੌਂ ਮਿੱਟੀ ਖੀਚੇਂਂਗੀ |
ਕੁਝ ਸਾਲਾਂ ਮੈਂ ਵੀ ਝੂਜਾਂਗਾਂ,
ਤੇਰੀ ਚਾਲਾਂ ਨੂੰ ਮੈਂ ਬੁਜਾਂਗਾਂ,
ਪਰ ਇਕ ਦਿਨ ਇਹਸਾ ਆਏਗਾ,
ਮੈਂਨੂ ਘੇਰ ਕੇ, ਦਾਬ, ਢੁਬਾਏਂਗਾ |

ਚਲੱ ਮਣਿਆ ਬੜਿਆਂ ਤੂੰ ਰੋੜਿਆ ਹੈ,
ਬੜੇ ਡੋਬੇ, ਬੜੇ ਭੋਰਿਆ ਹੈ|
ਪਰ ਅਸੀਂ ਗੁਰੂਰ ਤੇਰਾ ਤੋੜਿਆ ਹੈ,
ਤੇਰਿਆਂ ਲੇਹਿਰਾਂ ਨੂੰ ਇੰਜ ਮਰੋੜਿਆ ਹੈ,
ਤੂੰ ਸਾਨੂਂ ਸਦੀਓਂਂ ਤੋ ਘੇਰਿਆ ਹੈ,
ਪਰ ਅਸੀਂ ਤਰੇ ਮੋਹ ਨੋ ਮੋਹੜਿਆ ਹੈ,
ਪਰ ਅਸੀਂ ਤਰੇ ਮੋਹ ਨੋ ਮੋਹੜਿਆ ਹੈ|

No comments:

Post a Comment