Saturday 7 September 2019

Punjabi Poem - ਤੇਰੇ ਇਸ਼ਕੇ ਦਾ ਪੂਰਾ ਪਹਾੜਾ (The table of love)

ਤੇਰੇ ਇਸ਼ਕੇ ਦਾ ਪੂਰਾ ਪਹਾੜਾ
ਅਸਾਂ ਮਨੋ ਮਨ ਹੈ ਉੁਚਾਰਿਆ

ਤੇਰਾ ਹਾਸਾ ਵਿਚ ਸਭ ਯਾਰਾਂ
ਤੇਰਾ ਲੁਤਫ਼ ਤੇ ਸਾਡਿਆਂ ਖਾਰਾਂ
ਤੇਰੀ ਨਾਦੇਖੀ ਦਾ ਉਹ ਇਸ਼ਾਰਾ
ਤੇਰਾ ਪੜਨ ਦਾ ਦਿਤਾ ਲਾਰਾ

ਤੇਰੇ ਇਸ਼ਕੇ ਦਾ ਪੂਰਾ ਪਹਾੜਾ
ਅਸਾਂ ਮਨੋ ਮਨ ਹੈ ਉੁਚਾਰਿਆ

ਤਿਨਾੰ ਹਾੜਾਂ ਦਾ ਨਰਮ ਨਜ਼ਾਰਾ
ਭਿਜੀ ਕਮਿਜ ਤੇਰੀ ਤੇ ਚੜਦਾ ਮੇਰਾ ਪਾਰਾ
ਮੂਦੇਆਂ ਗਰਮ, ਖੁਲਿਆਂ-ਠਂਡਾ ਪਿੰਡਾ ਸਾਰਾ
ਇਸ਼ਕੇ ਦੀ ਗਰਮ-ਸਰਦ ਨੇੋ ਮਾਰਿਆ

ਤੇਰੇ ਇਸ਼ਕੇ ਦਾ ਪੂਰਾ ਪਹਾੜਾ
ਅਸਾਂ ਮਨੋ ਮਨ ਹੈ ਉੁਚਾਰਿਆ

ਗੂੱਜੀ ਖ਼ੂਸ਼ਬੂ ਤੇਰੀ ਦਾ ਫੁਵਾਰਾ
ਰੁਹ ਵਿਚ ਲੰਬੇ ਸਾਹਾੰ ਊਤਾਰਾ
ਗੀਲਿ ਜ਼ੁਲਫ, ਧੂਪ ਤੇ ਚੁਬਾਰਾ
ਅਸਾੰ ਤਕ ਤਕ ਹੈ ਰੁਜ਼ਾਰਾ

ਤੇਰੇ ਇਸ਼ਰੇ ਦਾ ਪੂਰਾ ਪਹਾੜਾ
ਅਸਾਂ ਮਨੋ ਮਨ ਹੈ ਉੁਚਾਰਿਆ

ਕਾਲਜੋਂ ਛੂੱਟੀ, ਸਦਾੱ-ਖੰਜਰ ਤੂੰ ਮਾਰਿਆ
ਰਕੀਬ ਜਿਤਿਆ ਤੇ ਇਸ਼ਕ ਹਾਰਿਆ
ਤੇਰੀ ਫਬਤ, ਤੇ ਲਾਲ ਸ਼ਰਾਰਾ
ਦਿਲ ਸ਼ਗਨ, ਮੇਰੀ ਆਸ਼ਕੀ ਦਾ ਵਾਰਾ

ਤੇਰੇ ਇਸ਼ਰੇ ਦਾ ਪੂਰਾ ਪਹਾੜਾ
ਲੁੱਘ-ਛੂਪ ਕੇ ਮਨੋ ਮਨ ਉੁਚਾਰਿਆ

No comments:

Post a Comment